ਜਲੰਧਰ — ਵਾਰ-ਵਾਰ ਜਦੋਂ ਗੱਲ ਭੁੱਲਣ ਲੱਗ ਜਾਏ ਤਾਂ ਇਸ ਗੱਲ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਇਹ ਸਮੱਸਿਆਂ ਵੱਡੀ ਉਮਰ ਦੇ ਲੋਕਾਂ ਨਾਲ ਜ਼ਿਆਦਾ ਹੋ ਸਕਦੀ ਹੈ ਪਰ ਹੁਣ ਇਹ ਸਮੱਸਿਆ ਛੋਟੀ ਉਮਰ ਦੇ ਬੱਚਿਆਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਕੀ ਤੁਹਾਨੂੰ ਪਤਾ ਹੈ ਕਿ ਵਾਰ-ਵਾਰ ਇਸ ਤਰ੍ਹਾਂ ਦੀ ਪਰੇਸ਼ਾਨੀ ਦੇ ਨਾਲ ਦੋ-ਚਾਰ ਹੋਣਾ ਕਿਸੇ ਵੱਡੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਸ ਬੀਮਾਰੀ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ ਅਪਣਾ ਕੇ ਦੇਖੋ। ਪਰੰਤੂ ਫੇਰ ਵੀ ਜ਼ਰੂਰਤ ਲੱਗੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
1. ਕਸਰਤ — ਵੈਸੇ ਤਾਂ ਹਰ ਕਿਸੇ ਨੂੰ ਕਸਰਤ ਕਰਨੀ ਚਾਹੀਦੀ ਹੈ। ਰੋਜ਼ ਕਸਰਤ ਕਰਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਦਿਮਾਗ ਚੁਸਤ ਹੁੰਦਾ ਹੈ ਅਤੇ ਹੋਰ ਵੀ ਕਈ ਫਾਈਦੇ ਹੁੰਦੇ ਹਨ।
2. ਸੂਰਜਮੁਖੀ ਦੇ ਬੀਜ — ਯਾਦਦਾਸ਼ਤ ਨੂੰ ਤੇਜ਼ ਬਣਾਉਣ ਲਈ ਸੂਰਜਮੁਖੀ ਦੇ ਬੀਜ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਲਈ ਆਪਣੇ ਭੋਜਨ 'ਚ ਸੂਰਜਮੁਖੀ ਦੇ ਤੇਲ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ। ਅੱਜਕੱਲ੍ਹ ਸੂਰਜਮੁਖੀ ਦੇ ਬੀਜ ਭੁੱਜੇ ਹੋਏ ਵੀ ਮਿਲਦੇ ਹਨ ਉਨ੍ਹਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
3. ਪੌਸ਼ਟਿਕ ਭੋਜਨ — ਆਪਣੇ ਭੋਜਨ 'ਚ ਹਰੀਆਂ ਸਬਜ਼ੀਆਂ, ਮੱਛੀ, ਚੁਕੰਦਰ, ਸੇਬ, ਕਾੱਫੀ ਸ਼ਾਮਿਲ ਕਰੋ।
4. ਅੰਡਾ — ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਬੀਮਾਰੀ ਹੁੰਦੀ ਹੈ ਉਨ੍ਹਾਂ ਨੂੰ ਸਵੇਰੇ-ਸਵੇਰੇ ਆਪਣੇ ਭੋਜਨ 'ਚ ਅੰਡਾ ਸ਼ਾਮਿਲ ਕਰਨਾ ਚਾਹੀਦਾ ਹੈ।
5. ਮੇਵੇ — ਸੁੱਕੇ ਮੇਵੇ ਜਿਵੇਂ ਕਾਜੂ, ਬਾਦਾਮ ਅਤੇ ਅਖਰੋਟ ਯਾਦਦਾਸ਼ਤ ਨੂੰ ਤੇਜ਼ ਕਰਦੇ ਹਨ ਅਤੇ ਦਿਮਾਗ ਨੂੰ ਵੀ ਤੇਜ਼ ਕਰਦੇ ਹਨ।
ਫਲਾਂ ਨੂੰ ਖਾਣ ਦਾ ਸਹੀ ਸਮਾਂ ਕੀ ਹੋਣਾ ਚਾਹੀਦਾ ਹੈ?
NEXT STORY